ਦਿੱਲੀ ਪੁਲਿਸ ਵੱਲੋਂ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ I ਪੁਲਿਸ ਮੁਤਾਬਿਕ ਇਹ ਦੋਵੇਂ ਗੈਂਗਸਟਰ ਮੱਧਪ੍ਰਦੇਸ਼ ਤੋਂ ਹਥਿਆਰ ਲਿਆ ਕੇ ਦਿੱਲੀ ਅਤੇ ਪੰਜਾਬ ਵਿੱਚ ਗੈਂਗਸਟਰਾਂ ਨੂੰ ਸਪਲਾਈ ਕਰਦੇ ਸਨ I ਇਹ ਦੋਵੇਂ ਪੰਜਾਬ ਦੇ ਤਰਨ ਤਾਰਨ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ I ਤਲਾਸ਼ੀ ਦੌਰਾਨ ਇਹਨਾਂ ਕੋਲੋਂ 15 ਅਰਧ ਆਟੋਮੈਟਿਕ ਪਿਸਤੌਲ ਬਰਾਮਦ ਹੋਏ ਹਨ I ਇਸ ਤੋਂ ਇਲਾਵਾ ਮੋਬਾਈਲ ਫੋਨ ਅਤੇ ਸਿਮ ਕਾਰਡ ਵੀ ਬਰਾਮਦ ਕੀਤੇ ਗਏ ਹਨ I ਜਾਣਕਾਰੀ ਮੁਤਾਬਿਕ 21 ਸਾਲਾ ਗਗਨਦੀਪ ਸਿੰਘ ਪੁੱਤਰ ਅਵਤਾਰ ਸਿੰਘ ਪਿੰਡ ਸਰਹਾਲੀ ਜਿਲ੍ਹਾ ਤਰਨ ਤਾਰਨ ਅਤੇ ਦੂਜਾ ਵੀ 21 ਸਾਲਾ ਅਕਾਸ਼ਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਪਿੰਡ ਮਿਆਣੀ ਜਿਲ੍ਹਾ ਤਰਨ ਤਾਰਨ ਦਾ ਹੈ I ਫਿਲਹਾਲ ਦੋਵੇਂ ਪੁਲਿਸ ਹਿਰਾਸਤ 'ਚ ਹਨ ਅਤੇ ਹੋਰ ਜਾਣਕਾਰੀ ਲਈ ਪੁਲਿਸ ਵੱਲੋਂ ਛਾਣਬੀਣ ਜਾਰੀ ਹੈ I